Shri Guru Granth Sahib Ji Bani
  • 4.7

Shri Guru Granth Sahib Ji Bani

  • Versão mais recente
  • Banaka

ਸਾਰੇ ਅੰਗ ਨਾਲ ਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋ.

Sobre este aplicativo

ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ. ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ. ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ. ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ. ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ. ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ.

ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹਥੋਂ ਲਿਖਵਾਇਆ. ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ. [2] ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਮਗਰੋਂਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ.

ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ- ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ - ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ.

Guru Granth Sahib (panjabi (Gurmukhi): (GuRu Gra ° th Sāhib Ji), pronúncia panjabi: [ɡʊɾu ɡɾəntʰ sɑhɪb], / ɡʊəruː ɡrʌnt səhɪb /) é a escritura religiosa central do Sikhismo, considerado por sikhs como a final, soberano e eterno Guru estar seguindo a linhagem dos dez Gurus humanos da religião, dos quais seis contribuíram a granel. O Adi Granth, a primeira versão, foi compilada pelo quinto Guru Sikh, Guru Arjan (1563-1606). Guru Gobind Singh, o décimo Sikh Guru, não adicionar qualquer um dos seus próprios hinos; No entanto, acrescentou todos os 115 hinos do Guru Tegh Bahadur, o nono Sikh Guru, o Adi Granth e afirmou o texto como seu sucessor. Esta segunda versão ficou conhecido como Guru Granth Sahib. Depois de Guru Gobind Singh morreu, Baba Deep Singh e Bhai Mani Singh preparou muitas cópias da obra para distribuição.

O texto consiste de 1430 Angs (páginas) e 6.000 śabads (composições de linha), que são poeticamente prestados e definir a forma norte antiga rítmica indiana clássica de música. A maior parte da escritura é dividido em trinta e um ragas, com cada raga Granth subdivididos de acordo com o comprimento e autor. Os hinos na escritura são organizados principalmente pelos Ragas em que são lidos. O Guru Granth Sahib é escrito no roteiro Gurmukhi, em várias línguas, incluindo Lahnda (ocidental Punjabi), Braj Bhasha, Khariboli, sânscrito, sindhi, e persa. Cópias em línguas muitas vezes têm o título genérico de Sant Bhasha.

Guru Granth Sahib era composto predominantemente por seis Gurus Sikh: Guru Nanak, Guru Angad, Guru Amar Das, Guru Ram Das, Guru Arjan, e Guru Teg Bahadur. Ele também contém as tradições e os ensinamentos de quatorze sants Hindu Bhakti movimento (santos), como Ramananda, Kabir e Namdev entre outros, e um santo muçulmano sufi: Sheikh Farid.

A visão no Guru Granth Sahib é de uma sociedade baseada na justiça divina, sem opressão de qualquer tipo. Enquanto o Granth reconhece e respeita as escrituras do hinduísmo e do islamismo, não implica uma reconciliação moral com qualquer uma destas religiões. Ele é instalado em um gurdwara Sikh (templo); todos os Sikhs arco ou prostrar antes que ao entrar em tal templo. O Granth é reverenciado como Gurbani eterna e a autoridade espiritual no Sikhismo.

Fonte: https://en.wikipedia.org/wiki/Guru_Granth_Sahib
Fonte da imagem: originalmente carregada no Flickr (https://commons.wikimedia.org/wiki/Flickr) como _DSC0172-01 (http://flickr.com/photos/35296348@N00/219784401)

Versões Shri Guru Granth Sahib Ji Bani